JALANDHAR WEATHER

ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ-ਜੈਸ਼ੰਕਰ

ਨਵੀਂ ਦਿੱਲੀ, 13 ਜੂਨ (ਪੀ.ਟੀ.ਆਈ.)-ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨਾਲ ਫ਼ੋਨ 'ਤੇ ਗੱਲ ਕਰ ਕੇ ਖ਼ਾੜੀ ਖੇਤਰ 'ਚ ਅਮਰੀਕੀ ਜਲ ਸੈਨਾ ਦੀ ਕਾਰਵਾਈ ਖ਼ਿਲਾਫ਼ ਸਖ਼ਤ ਵਿਰੋਧ ਪ੍ਰਗਟਾਇਆ ਹੈ | ਅਮਰੀਕੀ ਕਾਰਵਾਈ ਕਾਰਨ ਤਿੰਨ ਭਾਰਤੀ ਜਹਾਜ਼ ਅਮਲੇ ਦੀ ਮੌਤ ਹੋ ਗਈ ਸੀ | ਜੈਸ਼ੰਕਰ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਲਿਖਿਆ ਕਿ ਉਨ੍ਹਾਂ ਨੇ ਰੂਬੀਓ ਨੂੰ ਕਿਹਾ ਹੈ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਘਾਤਕ ਕਾਰਵਾਈ ਕਿਸੇ ਵੀ ਤਰ੍ਹਾਂ ਨਾਲ ਉੱਚਿਤ ਨਹੀਂ ਹੈ | ਦੱਸਣਯੋਗ ਹੈ ਕਿ ਇਸ ਹਫ਼ਤੇ ਓਮਾਨ ਖ਼ਾੜੀ ਦੇ ਕੋਲ ਭਾਰਤੀ ਕਰੂ ਮੈਂਬਰ ਵਾਲੇ ਤਿੰਨ ਜਹਾਜ਼ ਹਮਲੇ ਦਾ ਸ਼ਿਕਾਰ ਹੋਏ ਸਨ | ਇਨ੍ਹਾਂ 'ਚੋਂ ਇਕ ਹਮਲੇ 'ਚ 10 ਜੂਨ ਨੂੰ ਤਿੰਨ ਭਾਰਤੀ ਚਾਲਕਾਂ ਦੀ ਮੌਤ ਹੋ ਗਈ ਸੀ | ਇਸ ਮਾਮਲੇ ਨੂੰ ਲੈ ਕੇ ਭਾਰਤ ਨੇ ਅਮਰੀਕੀ ਦੂਤਘਰ ਦੇ ਅਧਿਕਾਰੀ ਨੂੰ ਤਲਬ ਕਰ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ