JALANDHAR WEATHER

ਪਿੰਡ ਰਟੋਲਾ ਦੇ ਖੇਤਾਂ ਲਈ ਪੈ ਰਹੀ ਪਾਈਪ ਲਾਈਨ ਵਿਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼

ਦਿੜਬਾ ਮੰਡੀ (ਸੰਗਰੂਰ), 25 ਜੂਨ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਰਟੋਲਾ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਵਲੋਂ ਪਾਈ ਜਾ ਰਹੀ ਖੇਤਾਂ ਵਾਲੀ ਪਾਈਪ ਲਾਈਨ ਵਿਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮੇਲਾ ਸਿੰਘ ਨੇ ਦੱਸਿਆ ਕਿ ਜੋ ਸੀਮਿੰਟ ਪਾਈਪ ਧਰਤੀ ਵਿਚ ਦੱਬਿਆ ਜਾ ਰਿਹਾ ਹੈ ਉਹ ਬਹੁਤ ਹੀ ਘਟੀਆ ਮਟੀਰੀਅਲ ਦਾ ਬਣਿਆ ਹੋਇਆ ਹੈ ਜੋ ਕਿ ਹੱਥਾਂ ਨਾਲ ਭੁਰਦਾ ਹੈ ਜਿਸ ਵਿਚ ਰੇਤਾ, ਤਾਰ ਅਤੇ ਸੀਮਿੰਟ ਬਹੁਤ ਘੱਟ ਵਰਤਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਵਿਭਾਗ ਦੇ ਅੇੱਸ. ਡੀ. ਓ. ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਪਰੰਤੂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਕਿਸਾਨਾਂ ਨੇ ਸਰਕਾਰ ਨੂੰ ਬੇਦੋਸ਼ ਸਾਬਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੰਮ ਦੀ ਕਿਸੇ ਉੱਚ ਪੱਧਰ ਦੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਘਟੀਆ ਕਿਸਮ ਦਾ ਸਾਮਾਨ ਵਰਤਣ ਵਾਲੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ