ਲੁਧਿਆਣਾ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾਇਆ! ਪੁਰਾਣੇ ਬੰਨ੍ਹਾਂ ਦੀ ਖਸਤਾ ਹਾਲਤ ਨੇ ਵਧਾਈ ਚਿੰਤਾ
ਲੁਧਿਆਣਾ, 25 ਜੂਨ (ਪ੍ਰਦੀਪ ਭੰਡਾਰੀ)- 2025 ਦੇ ਹੜ੍ਹਾਂ ਦੀ ਤਬਾਹੀ ਅਜੇ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ, ਪਰ ਹੁਣ ਇਕ ਵਾਰ ਫਿਰ ਲੁਧਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ 'ਤੇ ਪਾਣੀ ਦਾ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਸਿਰਫ਼ ਸਸਰਾਲੀ ਬੰਨ੍ਹ ਨੂੰ ਮਜ਼ਬੂਤ ਕਰਨ ਨਾਲ ਹਾਲਾਤ ਕਾਬੂ ਵਿਚ ਨਹੀਂ ਆਉਣਗੇ।
ਲੋਕਾਂ ਮੁਤਾਬਕ ਲੁਧਿਆਣਾ ਦੇ ਕਈ ਹੋਰ ਬੰਨ੍ਹ 40 ਤੋਂ 50 ਸਾਲ ਪੁਰਾਣੇ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ। ਜੇਕਰ ਇਨ੍ਹਾਂ ਬੰਨ੍ਹਾਂ 'ਤੇ ਵੀ ਜੀਓਟਿਊਬ ਬੈਗ ਲਗਾ ਕੇ ਮਜ਼ਬੂਤੀਕਰਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਮਾਨਸੂਨ ਦੌਰਾਨ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਰਹੇਗਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਾਰੇ ਕਮਜ਼ੋਰ ਬੰਨ੍ਹਾਂ ਦੀ ਮੁਰੰਮਤ ਨਾ ਹੋਈ ਤਾਂ ਪਾਣੀ ਸਿਰਫ਼ ਪਿੰਡਾਂ ਹੀ ਨਹੀਂ, ਸਗੋਂ ਲੁਧਿਆਣਾ ਸ਼ਹਿਰ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਸਰਾਲੀ ਬੰਨ੍ਹ ਕੋਲ ਪਈ ਸੁਰੱਖਿਆ ਵਾਲੀ ਰੇਤ ਨੂੰ ਕਿਸੇ ਵੀ ਹਾਲਤ ਵਿਚ ਨਾ ਹਟਾਇਆ ਜਾਵੇ, ਕਿਉਂਕਿ ਇਹ ਜੀਓਟਿਊਬ ਬੈਗਾਂ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ।
ਇਕ ਪਾਸੇ ਸਰਕਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਲੋਕ ਪੁਰਾਣੇ ਬੰਨ੍ਹਾਂ ਦੀ ਖਸਤਾ ਹਾਲਤ ਨੂੰ ਲੈ ਕੇ ਡਰ ਦੇ ਸਾਏ ਹੇਠ ਜੀ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਸਮੇਂ ਰਹਿੰਦਿਆਂ ਸਾਰੇ ਖਤਰਨਾਕ ਬੰਨ੍ਹਾਂ ਵੱਲ ਧਿਆਨ ਦਿੰਦਾ ਹੈ ਜਾਂ ਨਹੀਂ।
;
;
;
;
;
;
;