ਅੱਜ ਬੰਦ ਦੇ ਸੱਦੇ ਨੂੰ ਅੱਡਾ ਨਸਰਾਲਾ ਤੇ ਮੰਡਿਆਲ਼ਾਂ 'ਚ ਮਿਲਿਆ ਰਲਵਾ ਮਿਲਵਾਂ ਹੁੰਗਾਰਾ
ਨਸਰਾਲਾ, (ਹੁਸ਼ਿਆਰਪੁਰ), 30 ਜੁਲਾਈ (ਸਤਵੰਤ ਸਿੰਘ ਥਿਆੜਾ)- ਬਰਨਾਲਾ ਵਿਖੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਸਫਾਈ ਕਰਮਚਾਰੀਆਂ ਤੇ ਪੁਲਿਸ ਮੁਲਾਜਮਾਂ ਵਲੋਂ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਰ 'ਚ ਸਫਾਈ ਸੇਵਕਾਂ ਨੇ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦੇ ਸੰਬੰਧ ਵਿਚ ਅੱਡਾ ਨਸਰਾਲਾ, ਮਡਿਆਲਾਂ ਅਤੇ ਨਸਰਾਲਾ ਸਟੇਸ਼ਨ ਵਿੱਚ ਬੰਦ ਨੂੰ ਰਲਵਾਂ ਮਿਲਵਾ ਹੁਗਾਰਾ ਮਿਲਿਆ। ਇਸ ਮੌਕੇ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਸਵੇਰ ਵੇਲੇ ਤੋਂ ਹੀ ਬੰਦ ਰੱਖੀਆਂ ਤੇ ਬਾਕੀ ਦੁਕਾਨਾਂ ਰੋਜ਼ਾਨਾ ਦੀ ਤਰਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਇਸ ਦੌਰਾਨ ਮੈਡੀਕਲ ਸਟੋਰ, ਬੈਂਕਾ, ਸਰਕਾਰੀ ਤੇ ਗੇਰ ਸਰਕਾਰੀ ਸਕੂਲ ਵੀ ਖੁੱਲੇ ਹੀ ਦੇਖੇ ਗਏ। ਹੁਸ਼ਿਆਰਪੁਰ-ਜਲੰਧਰ ਰੋਡ ਤੇ ਆਵਾਜਾਈ ਵੀ ਤਕਰੀਬਨ ਆਮ ਵਾਂਗ ਹੀ ਰਹੀ।
;
;
;
;
;
;
;
;