03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਤਪ ਅਸਥਾਨ ਬਾਬਾ ਬਰੂੜੀ ਜੀ ਦੇ ਧਾਰਮਿਕ ਅਸਥਾਨ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 23-06-2026

 

ਟੱਪਰੀਆਂ ਖੁਰਦ, 21 ਜੂਨ (ਬੂਥਗੜ੍ਹੀਆ)-ਬਾਬਾ ਬਰੂੜੀ ਜੀ ਦੇ ਤਪ ਅਸਥਾਨ ’ਤੇ ਬਾਬਾ ਬਰੂੜੀ ਦੇ ਦਰਬਾਰ ’ਤੇ ਸਾਲਾਨਾ ਭੰਡਾਰਾ ਸੰਗਤਾਂ ਤੇ ਨਗਰ ਨਿਵਾਸੀ ਪਿੰਡ ਚੰਦਿਆਣੀ ਖੁਰਦ ਦੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ। ਬਾਬਾ ਬਰੂੜੀ ਜੀ ਦੇ ਸਾਲਾਨਾ ਭੰਡਾਰੇ ਦੇ ਮੌਕੇ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਤਪ ਅਸਥਾਨ ’ਤੇ ਜਗਤ ਗੁਰੂ ਅਚਾਰੀਆ ਸਤਿਗੁਰੂ ਬੰਦੀ ਛੋੜ ਗਰੀਬ ਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਆਦਿ ਅੰਤ ਪਾਠ ਦੇ ਸੰਪੂਰਨ ਪਾਠ ਦੇ ਭੋਗ ਧਾਮ ਝਲੂਰ ਧਾਮ ਦੇ ਗੱਦੀਨਸ਼ੀਨ ਸਤਿਗੁਰੂ ਸਵਾਮੀ ਅਮ੍ਰਿਤਾ ਨੰਦ ਜੀ ਮਹਾਰਾਜ ਭੂਰੀਵਾਲਿਆ ਵਲੋਂ ਪਾਏ ਗਏ। ਇਸ ਮੌਕੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਮਹਾਰਾਜ ਅੰਮ੍ਰਿਤਾ ਨੰਦ ਝਲੂਰ ਧਾਮ ਵਾਲਿਆਂ ਨੇ ਕਿਹਾ ਕਿ ਬਾਬਾ ਬਰੂੜੀ ਜੀ ਦਾ ਅਸਥਾਨ ਇਹ ਉਹ ਇਤਿਹਾਸਿਕ ਅਸਥਾਨ ਹੈ ਜਿਸ ਦੇ ਅੰਦਰ ਹਰ ਜੀਵ ਦੀ ਸੁੱਖ ਮਨੋਕਾਮਨਾ ਪੂਰੀ ਹੁੰਦੀ ਹੈ। ਮਹਾਰਾਜ ਨੇ ਕਿਹਾ ਕਿ ਜੋ ਸੰਸਾਰਿਕ ਜੀਵ ਆਪਣੇ ਗੁਰੂਆਂ ਦੇ ਦਿਖਾਏ ਮਾਰਗ ’ਤੇ ਚੱਲਦਾ ਹੈ ਉਹ ਹਮੇਸ਼ਾ ਸੁੱਖ ਦੀ ਪ੍ਰਾਪਤੀ ਕਰਦਾ ਹੈ। ਸਮਾਗਮ ਦੇ ਮੌਕੇ ਸੰਤ ਮਹਾਂਪੁਰਸ਼ ਸਵਾਮੀ ਪ੍ਰਕਾਸ਼ਾ ਨੰਦ ਜੀ ਰਾਮ ਮੰਦਰ ਮੱਖੂਪੁਰ, ਦਰਬਾਰ ਖਵਾਜਾ ਪੀਰ ਦੀਦੀ ਸਰਕਾਰ, ਸੰਤ ਸਰਵਣ ਦਾਸ ਬੱਸੀ ਗੁੱਜਰਾਂ ਤੇ ਹੋਰ ਸੰਤ ਮਹਾਂਪੁਰਸ਼ ਹਾਜ਼ਰ ਸਨ। ਸਮਾਗਮ ਦੇ ਮੌਕੇ ਬਾਬਾ ਜੀ ਦੇ ਦਰਬਾਰ ’ਤੇ ਨਗਰ ਵੱਲੋਂ ਤੇ ਸੇਵਾਦਾਰਾਂ ਵਲੋਂ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵਲੋਂ ਬਾਬਾ ਬਰੂੜੀ ਜੀ ਦੇ ਧਾਰਮਿਕ ਅਸਥਾਨ ਦੇ ਲੰਗਰ ਹਾਲ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਸਮਾਗਮ ਦੇ ਲਈ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਬਾਬਾ ਬਰੂੜੀ ਜੀ ਦੇ ਅਸਥਾਨ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ‘ਆਪ’ ਆਗੂ ਅਸ਼ੋਕ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਚੇਅਰਮੈਨ ਯੂਵਕ ਸੇਵਾਵਾਂ ਬੋਰਡ ਸੰਜੀਵ ਚੇਚੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ ਆਦੋਆਣਾ, ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ, ਅਕਾਲੀ ਦਲ ਹਲਕਾ ਇੰਚਾਰਜ ਹਨੀ ਟੌਸਾਂ, ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਅਜੇ ਕੁਮਾਰ ਮੰਗੂਪੁਰ, ਅਕਾਲੀ ਆਗੂ ਰਮਨ ਨੰਦ ਲਾਲ ਚੌਧਰੀ, ਸਰਪੰਚ ਦਰਸ਼ਨ ਲਾਲ ਚੰਦਿਆਣੀ, ਸੁਰਿੰਦਰਪਾਲ ਆਦਿ ਪਿੰਡ ਦੇ ਸਮੂਹ ਨੌਜਵਾਨ ਪ੍ਰਬੰਧਕ ਸੇਵਾਦਾਰ ਹਾਜ਼ਰ ਸਨ।

ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੈਰਿਟ ’ਚ ਆਏ ਵਿਦਿਆਰਥੀਆਂ, ਖਿਡਾਰੀਆਂ ਦਾ ਸਨਮਾਨ 24 ਨੂੰ ਅਗਲੀ ਖ਼ਬਰ ਲਾਲਪੁਰ ’ਚ ਤਿੰਨ ਰੋਜ਼ਾ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਸਮਾਪਤ, ਕਲੇਰਾਂ ਦੀ ਟੀਮ ਰਹੀ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।