03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ ਯੋਗ ਦਿਵਸ ਮਨਾਇਆ

ਅਜੀਤ ਡੈਸਕ 23-06-2026

 


ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਦਿਵਸ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਟਰੇਡਾਂ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਿੰ: ਹਰਵਿੰਦਰ ਲਾਲ ਨੇ ਕਿਹਾ ਕਿ ਇਹ ਪ੍ਰਾਚੀਨ ਭਾਰਤੀ ਵਿੱਦਿਆ ਹੈ। ਜੋ ਸਰੀਰ ਮਨ ਤੇ ਆਤਮਾ ਨੂੰ ਸਿਹਤਮੰਦ ਬਣਾਉਣ ‘ਚ ਮਦਦ ਕਰਦੀ ਹੈ। ਉਹਨਾਂ ਕਿਹਾ ਕਿ ਸਵੇਰ ਦੇ ਸਮੇਂ ਯੋਗ ਕਰਨਾ ਜਿਆਦਾ ਫਾਇਦੇ ਹੁੰਦਾ ਹੈ ਤੇ ਹਰ ਵਿਅਕਤੀ ਨੂੰ ਸਵੇਰੇ ਘੱਟੋ-ਘੱਟ 20 ਤੋਂ 25 ਮਿੰਟ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਯੋਗ ਕਰਨ ਵਾਲਾ ਵਿਅਕਤੀ ਆਮ ਵਿਅਕਤੀ ਨਾਲੋਂ ਜਿਆਦਾ ਰਿਸਟ ਪੁਸ਼ਟ ਤੇ ਚੁਸਤ ਦਰੁਸਤ ਰਹਿੰਦਾ ਹੈ। ਇਸ ਮੌਕੇ ਸਤੀਸ਼ ਕੁਮਾਰ ਟ੍ਰੇਨਿੰਗ ਅਫਸਰ, ਸੌਰਭ ਕੁਮਾਰ, ਕੁਲਵਿੰਦਰ ਸਿੰਘ, ਦਵਿੰਦਰ ਕੁਮਾਰ, ਬਲਵੰਤ ਰਾਮ, ਰਾਹੁਲ ਚੌਧਰੀ, ਮੋਹਿਤ ਕੁਮਾਰ, ਯਸ਼ਪਾਲ ਕਟਾਰੀਆ, ਬਲਬੀਰ ਰਾਮ ਸੀਨੀਅਰ ਸਹਾਇਕ ਵੀ ਮੌਜੂਦ ਸਨ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ।

ਪਿਛਲੀ ਖ਼ਬਰ ਬਸਪਾ ਵਲੋਂ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ-ਕਰੀਮਪੁਰੀ ਅਗਲੀ ਖ਼ਬਰ ਚੁਸ਼ਮਿਆਂ ਦਾ ਸਾਲਾਨਾ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਸ਼ੇਰਾ ਡੇਰਾ ਬਾਬਾ ਫਲਾਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।