02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਰਿੰਦੇ ਦੀ ਉਡਾਣ ਸੰਬੰਧੀ ਹੈਰਾਨੀਜਨਕ ਜਾਣਕਾਰੀ

ਅਜੀਤ ਡੈਸਕ 11-07-2026

ਅਸਮਾਨ ਵਿਚ ਉੱਡਦੇ ਪਰਿੰਦਿਆਂ ਨੂੰ ਗੌਰ ਨਾਲ ਦੇਖਣ 'ਤੇ ਹਰ ਇਨਸਾਨ ਨੂੰ ਇਕ ਹੈਰਾਨੀਜਨਕ ਵਰਤਾਰਾ ਨਜ਼ਰ ਆਉਂਦਾ ਹੈ । ਉਨ੍ਹਾਂ ਦੀ ਉਡਾਣ ਵਿਚ ਕੁਦਰਤ ਦਾ ਕ੍ਰਿਸ਼ਮਾ ਅਤੇ ਪਰਿੰਦਿਆਂ ਨੂੰ ਕੁਦਰਤ ਵਲੋਂ ਪ੍ਰਦਾਨ ਕੀਤੀ ਗਈ ਕਲਾ ਅਤੇ ਸੂਝ-ਬੂਝ ਨਜ਼ਰ ਆਉਂਦੀ ਹੈ। ਪਰਿੰਦੇ ਜ਼ਿਆਦਾਤਰ ਅੰਗਰੇਜ਼ੀ ਦੇ ਅੱਖਰ 'ਵੀ' ਦੇ ਆਕਾਰ ਵਿਚ ਉੱਡਦੇ ਵਿਖਾਈ ਦਿੰਦੇ ਹਨ ।
ਸੁਣਨ 'ਚ ਇਹ ਵਰਤਾਰਾ ਸਾਦਾ ਅਤੇ ਸਾਧਾਰਨ ਜਿਹਾ ਜਾਪਦਾ ਹੈ, ਪਰ ਇਸ ਵਰਤਾਰੇ ਨਾਲ ਇਕ ਵਿਲੱਖਣ ਰਾਜ ਜੁੜਿਆ ਹੋਇਆ ਹੈ। ਪਰਿੰਦਿਆਂ ਦੀ ਇਸ ਸੂਝ-ਬੂਝ ਤੋਂ ਇਨਸਾਨਾਂ ਨੂੰ ਸਿੱਖਣ ਦਾ ਸਬਕ ਮਿਲਦਾ ਹੈ। ਉਨ੍ਹਾਂ ਦੇ ਉੱਡਣ ਦੀ ਇਹ ਤਕਨੀਕ ਉਨ੍ਹਾਂ ਦਾ ਰਸਤਾ ਸਾਫ ਕਰਦੀ ਹੈ। ਪੰਛੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਅੱਗੇ ਵਧਣਾ ਅਤੇ ਵਿਖਾਈ ਦੇਣਾ ਸੌਖਾ ਹੋ ਜਾਂਦਾ ਹੈ। ਇਕ ਤਰਤੀਬ ਵਿਚ ਉੱਡਣ ਨਾਲ ਉਨ੍ਹਾਂ ਦੇ ਸਾਥੀ ਬਿਨਾਂ ਰੁਕਾਵਟ ਤੋਂ ਵੇਖ ਅਤੇ ਉੱਡ ਸਕਦੇ ਹਨ। ਇਕ ਦੂਜੇ ਨਾਲ ਟਕਰਾਉਣ ਦੇ ਆਸਾਰ ਘੱਟ ਹੋ ਜਾਂਦੇ ਹਨ। ਹਵਾਈ ਸੈਨਾ ਵਲੋਂ ਜਹਾਜ਼ ਇਸੇ ਤਕਨੀਕ ਨਾਲ ਉਡਾਏ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵੀ ਮਿਸ਼ਨ 'ਤੇ ਜਾਂਦੇ ਹੋਏ ਪਾਇਲਟਾਂ ਨੂੰ ਜਹਾਜ਼ ਉਡਾਉਂਦੇ ਹੋਏ ਰਸਤਾ ਸਾਫ ਵਿਖਾਈ ਦਿੰਦਾ ਹੈ ਅਤੇ ਉਹ ਇਕ ਦੂਜੇ ਨਾਲ ਟਕਰਾਉਣ ਤੋਂ ਬੱਚ ਜਾਂਦੇ ਹਨ । ਇਸ ਆਕਾਰ ਵਿਚ ਉੱਡਣ ਨਾਲ ਪਰਿੰਦਿਆਂ ਦੀ ਊਰਜਾ ਦੀ ਬੱਚਤ ਹੁੰਦੀ ਹੈ। ਸਭ ਤੋਂ ਅੱਗੇ ਉੱਡਣ ਵਾਲਾ ਪਰਿੰਦਾ ਉੱਡਦੇ ਸਮੇਂ ਆਪਣੇ ਖੰਭਾਂ ਨਾਲ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਵਿਚ ਹਵਾ ਪੈਦਾ ਕਰਦਾ ਹੈ ਜਿਸ ਨਾਲ ਪਿਛਲੇ ਪਰਿੰਦਿਆਂ ਨੂੰ ਉੱਡਣ ਵਿਚ ਸਹਾਇਤਾ ਮਿਲਦੀ ਹੈ। ਜਦੋਂ ਅਗਲਾ ਪਰਿੰਦਾ ਥੱਕ ਜਾਂਦਾ ਹੈ ਤਾਂ ਉਹ ਪਿੱਛੇ ਚਲਾ ਜਾਂਦਾ ਹੈ ਤੇ ਪਿਛਲਾ ਉੱਡ ਰਿਹਾ ਪਰਿੰਦਾ ਪਿੱਛੋਂ ਆ ਕੇ ਉਸ ਦੀ ਥਾਂ ਲੈ ਲੈਂਦਾ ਹੈ। ਇਸ ਤਰ੍ਹਾਂ ਉਹ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਦੇ ਹਨ।
-ਮੋਬਾਈਲ : 98726-27136

ਪਿਛਲੀ ਖ਼ਬਰ ਭਾਰਤ ਦਾ ਆਖ਼ਰੀ ਰੇਲਵੇ ਸਟੇਸ਼ਨ ਕਿਹੜਾ ਹੈ? ਅਗਲੀ ਖ਼ਬਰ ਡਰੋਨ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।