02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਭਾਰਤ ਦਾ ਆਖ਼ਰੀ ਰੇਲਵੇ ਸਟੇਸ਼ਨ ਕਿਹੜਾ ਹੈ?

ਅਜੀਤ ਡੈਸਕ 11-07-2026

'ਦੀਦੀ, ਭਾਰਤ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਨੈੱਟਵਰਕ 'ਚੋਂ ਇਕ ਹੈ।'
'ਹਾਂ, ਇਹ ਗੱਲ ਤਾਂ ਬਿਲਕੁਲ ਸਹੀ ਹੈ। ਸਾਡਾ ਰੇਲ ਨੈੱਟਵਰਕ ਸ਼ਹਿਰਾਂ, ਕਸਬਿਆਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਆਪਸ 'ਚ ਜੋੜਦਾ ਹੈ।'
'ਦਰਅਸਲ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ?'
'ਭਾਰਤ ਏਨਾ ਵਿਸ਼ਾਲ ਦੇਸ਼ ਹੈ ਕਿ ਉਸ ਦਾ ਕੋਈ ਇਕ ਰੇਲਵੇ ਸਟੇਸ਼ਨ ਅਜਿਹਾ ਨਹੀਂ ਹੋ ਸਕਦਾ ਜਿਸ ਨੂੰ ਆਖਰੀ ਕਿਹਾ ਜਾਵੇ।'
'ਕਿਉਂ?'
'ਕੁਝ ਰੇਲਵੇ ਸਟੇਸ਼ਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੈ ਅਤੇ ਗੁਆਂਢੀ ਦੇਸ਼ਾਂ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਖਰੀ ਸਟੇਸ਼ਨ ਮੰਨਿਆ ਜਾ ਸਕਦਾ ਹੈ। ਇਹ ਰੇਲ ਸਟੇਸ਼ਨ ਵਪਾਰ, ਯਾਤਰਾ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ। ਭਾਰਤ 'ਚੋਂ ਅਲੱਗ-ਅਲੱਗ ਦਿਸ਼ਾਵਾਂ 'ਚ ਖਾਸ ਟਰਮੀਨਲ ਸਟੇਸ਼ਨ ਵੀ ਹਨ, ਜੋ ਰੇਲਵੇ ਨੈੱਟਵਰਕ ਦੇ ਸਿਰੇ ਨੂੰ ਦਿਖਾਉਂਦੇ ਹਨ। ਇਸ ਤੋਂ ਇਲਾਵਾ ਕਈ ਜ਼ਰੂਰੀ ਟਰਮੀਨਲ ਰੇਲਵੇ ਸਟੇਸ਼ਨ ਅਲੱਗ-ਅਲੱਗ ਸਰਹੱਦਾਂ ਅਤੇ ਦਿਸ਼ਾ ਦੇ ਸਿਰੇ ਨੇੜੇ ਹਨ।
'ਮਤਲਬ?'
'ਪੱਛਮੀ ਬੰਗਾਲ ਦਾ ਸਿੰਘਾਬਾਦ ਰੇਲਵੇ ਸਟੇਸ਼ਨ ਬੰਗਲਾਦੇਸ਼ ਦੀ ਸਰਹੱਦ ਦੇ ਨੇੜੇ ਹੈ, ਜਿਸ ਨੂੰ ਇਸ ਦਿਸ਼ਾ ਦਾ ਆਖਰੀ ਸਟੇਸ਼ਨ ਕਿਹਾ ਜਾ ਸਕਦਾ ਹੈ।
'ਇਹ ਕਿਹੜੇ ਕੰਮ ਆਉਂਦਾ ਹੈ?'
'ਮੁੱਖ ਰੂਪ 'ਚ ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਸਾਮਾਨ ਲੈ ਕੇ ਜਾਣ ਅਤੇ ਲਿਆਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਰਹੱਦ ਦੇ ਨੇੜੇ ਹੋਣ ਦੀ ਵਜ੍ਹਾ ਨਾਲ ਇਹ ਸਰਹੱਦ ਤੋਂ ਪਾਰਲੇ ਵਪਾਰ ਅਤੇ ਲਾਜਿਸਟਿਕਸ ਲਈ ਖਾਸ ਸਟੇਸ਼ਨ ਹੈ।
'ਫਿਰ ਤਾਂ ਪਾਕਿਸਤਾਨ ਸਰਹੱਦ ਦੇ ਨੇੜੇ ਵੀ ਕੋਈ ਆਖਰੀ ਰੇਲਵੇ ਸਟੇਸ਼ਨ ਹੋਵੇਗਾ?'
'ਰਾਜਸਥਾਨ 'ਚ ਮੁਨਾਬਾਵ ਰੇਲਵੇ ਸਟੇਸ਼ਨ ਨੂੰ ਪਾਕਿਸਤਾਨ ਸਰਹੱਦ ਦੇ ਨੇੜੇ ਦਾ ਆਖਰੀ ਸਟੇਸ਼ਨ ਮੰਨਿਆ ਜਾਂਦਾ ਹੈ। ਸਰਹੱਦ ਪਾਰਲੀ ਆਵਾਜਾਈ ਲਈ ਇਸ ਨੂੰ ਇਤਿਹਾਸਕ ਮਹੱਤਵ ਦਿੱਤਾ ਜਾਂਦਾ ਹੈ।
ਹੁਣ ਨਿਪਾਲ ਦੀ ਸਰਹੱਦ ਦੇ ਨੇੜੇ ਵਾਲੇ ਆਖਰੀ ਸਟੇਸ਼ਨ ਬਾਰੇ ਵੀ ਦੱਸੋ?'
'ਬਿਹਾਰ ਦਾ ਰਕਸੌਲ ਰੇਲਵੇ ਸਟੇਸ਼ਨ ਨਿਪਾਲ ਦੀ ਸਰਹੱਦ ਨੇੜੇ ਸਥਿਤ ਸਟੇਸ਼ਨਾਂ 'ਚੋਂ ਇਕ ਹੈ। ਇਹ ਸਟੇਸ਼ਨ ਸਵਾਰੀਆਂ ਅਤੇ ਮਾਲ (ਸਾਮਾਨ) ਦੋਵਾਂ ਦੀ ਆਵਾਜਾਈ (ਢੋਆ-ਢੁਆਈ) ਲਈ ਮਦਦ ਕਰਦਾ ਹੈ।
'ਭੂਗੌਲਿਕ ਨਜ਼ਰੀਏ ਤੋਂ ਦੇਖੀਏ ਤਾਂ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ?
'ਦੱਖਣ 'ਚ ਤਾਮਿਲਨਾਡੂ ਦਾ ਕੰਨਿਆਕੁਮਾਰੀ ਅਤੇ ਉੱਤਰ 'ਚ ਜੰਮੂ-ਕਸ਼ਮੀਰ ਦਾ ਬਾਰਾਮੁੱਲਾ, ਇਨ੍ਹਾਂ ਨੂੰ ਭਾਰਤ ਦੇ ਆਖਰੀ ਰੇਲਵੇ ਸਟੇਸ਼ਨ ਕਿਹਾ ਜਾ ਸਕਦਾ ਹੈ।
-ਇਮੇਜ ਰਿਫਲੈਕਸ਼ਨ ਸੈਂਟਰ।

ਪਿਛਲੀ ਖ਼ਬਰ ਭਾਰਤ 'ਚ ਯੂਨੈਸਕੋ ਦਾ ਪਹਿਲਾ ਤੇ ਸਭ ਤੋਂ ਵੱਡਾ ਜੀਵਮੰਡਲ 'ਨੀਲਗਿਰੀ' ਅਗਲੀ ਖ਼ਬਰ ਪਰਿੰਦੇ ਦੀ ਉਡਾਣ ਸੰਬੰਧੀ ਹੈਰਾਨੀਜਨਕ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।