ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ





ਨਵੀਂ ਦਿੱਲੀ, 25 ਸਤੰਬਰ- ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਦੋਹਾਂ ਨੇ ਬੀਤੇ ਦਿਨ ਉਦੈਪੁਰ ਦੇ ਲੀਲਾ ਪੈਲੇਸ ’ਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ। ਇਸ ਤੋਂ ਪਹਿਲਾਂ ਦੁਪਹਿਰ 1 ਵਜੇ ਰਾਘਵ ਦੀ ਸਹਿਰਾਬੰਦੀ ਹੋਈ ਅਤੇ ਦੁਪਹਿਰ 3 ਵਜੇ ਬਾਰਾਤ 18 ਕਿਸ਼ਤੀਆਂ ’ਚ ਤਾਜ ਲੇਕ ਪੈਲੇਸ ਤੋਂ ਲੀਲਾ ਪੈਲੇਸ ਪਹੁੰਚੀ। ਇਸ ਦੌਰਾਨ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।