ਅਸਲੇ ਦੀ ਨੋਕ ਤੇ ਰੈਡੀਮੇਡ ਦੁਕਾਨਦਾਰ ਤੋਂ ਨਕਦੀ ਖੋਹਣ ਦੇ ਰੋਸ ਵਜੋਂ ਧਰਨਾ ਦਿੱਤਾ

ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਕਰੀਬ 8.30 ਵਜੇ ਬੈਂਕ ਬਾਜ਼ਾਰ ਰਾਮਾਂ ਮੰਡੀ ਵਿਖੇ ਸਥਿਤ ਰੈਡੀਮੇਡ ਦੀ ਇਕ ਦੁਕਾਨ ਤਰੁਨ ਕੁਲੈਕਸ਼ਨ ਦੇ ਮਾਲਕ ਸੋਨੂੰ ਤੋਂ ਇਕ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਸਰੇਆਮ ਅਸਲੇ ਦੀ ਨੋਕ ’ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਸ ਲੁੱਟ ਦੀ ਘਟਨਾ ਦੇ ਰੋਸ ਵਜੋਂ ਅੱਜ ਸਮੂਹ ਸ਼ਹਿਰ ਵਾਸੀਆਂ ਨੇ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ। ਇਸ ਦੌਰਾਨ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ 2024 ਦੀਆਂ ਲੋਕਸਭਾ ਚੋਣਾਂ ਵਿਚ ਉਹੀ ਪਾਰਟੀ ਵੋਟਾਂ ਮੰਗਣ ਲਈ ਆਵੇ ਜੋ ਅੱਜ ਲੁਟੇਰਿਆਂ ਨੂੰ ਸਜ਼ਾ ਦਿਵਾਉਣ ਲਈ ਲੋਕਾਂ ਦਾ ਸਾਥ ਦੇਵੇਗੀ।