JALANDHAR WEATHER

ਲੁੱਟ ਦੀ ਮਨਸ਼ਾ ਨਾਲ ਨੌਜਵਾਨ ਨੂੰ ਗੋਲੀ ਮਾਰ ਕੀਤਾ ਜ਼ਖ਼ਮੀ

ਹੰਡਿਆਇਆ/ਬਰਨਾਲਾ, 25 ਸਤੰਬਰ (ਗੁਰਜੀਤ ਸਿੰਘ ਖੁੱਡੀ)- ਹੰਡਿਆਇਆ ਵਿਖੇ 2 ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਖ਼ੋਹ ਦੀ ਮਨਸ਼ਾ ਨਾਲ ਕਾਰ ਸਵਾਰ ਨੂੰ ਗੋਲੀ ਮਾਰਨ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਚੌਕੀ ਹੰਡਿਆਇਆ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਮਾਲ ਹੰਡਿਆਇਆ ਵਿਖੇ ਕਾਰ ਸਵਾਰ ਸਾਹਿਲ ਗਰੋਵਰ ਵਾਸੀ ਬਠਿੰਡਾ ਸਬ-ਵੇਅ ਤੋਂ ਖਾਣਾ ਪੈਕ ਕਰਵਾ ਕੇ ਬਠਿੰਡਾ ਵੱਲ ਨੂੰ ਜਾ ਰਿਹਾ ਸੀ ਤਾਂ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ, ਜੋ ਸਾਹਿਲ ਗਰੋਵਰ ਦੇ ਲੱਗੀ, ਜਿਸ ਨੂੰ ਇਲਾਜ ਲਈ ਪਹਿਲਾਂ ਆਦੇਸ਼ ਹਸਪਤਾਲ ਭੁੱਚੋ ਕਲਾਂ ਤੇ ਬਾਅਦ ਵਿਚ ਡੀ. ਐਮ. ਸੀ . ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ