ਏਸ਼ੀਅਨ ਖ਼ੇਡਾਂ : ਕਿਸ਼ਤੀ ਮੁਕਾਬਲਿਆਂ ’ਚ ਮਾਨਸਾ ਦੇ ਸੁਖਮੀਤ ਸਮਾਘ ਤੇ ਸਤਨਾਮ ਸਿੰਘ ਨੇ ਜਿੱਤਿਆ ਕਾਂਸੇ ਦਾ ਤਗਮਾ

ਮਾਨਸਾ, 25 ਸਤੰਬਰ (ਰਾਵਿੰਦਰ ਸਿੰਘ ਰਵੀ)- ਚੀਨ ਵਿਖੇ ਹੋ ਰਹੀਆਂ ਏਸ਼ੀਅਨ ਖ਼ੇਡਾਂ ਦੇ ਫਾਈਨਲ ਕਿਸ਼ਤੀ ਮੁਕਾਬਲਿਆਂ ’ਚ ਮਾਨਸਾ ਦੇ ਸੁਖਮੀਤ ਸਿੰਘ ਸਮਾਘ ਅਤੇ ਸਤਨਾਮ ਸਿੰਘ ਖੱਬਾ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਰੋਇੰਗ ਟੀਮ (ਪੁਰਸ਼ ਕੁਆਰਡਰਪਲ) ਮੁਕਾਬਲਿਆਂ ’ਚ ਖ਼ਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਫ਼ਾਈਨਲ ’ਚ ਆਪਣੀ ਥਾਂ ਬਣਾਈ ਸੀ। ਦੱਸ ਦੇਈਏ ਕਿ ਸਮਾਘ ਭਾਰਤੀ ਥਲ ਸੈਨਾ ’ਚ ਸੂਬੇਦਾਰ ਹਨ ਅਤੇ 2018 ਦੀਆਂ ਏਸ਼ੀਅਨ ਖ਼ੇਡਾਂ ’ਚ ਸੋਨੇ ਦਾ ਤਗਮਾ ਜਿੱਤ ਚੁੱਕਿਆ ਹੈ। ਇਸੇ ਤਰ੍ਹਾਂ ਸਤਨਾਮ ਸਿੰਘ ਵੀ ਭਾਰਤੀ ਜਲ ਸੈਨਾ ’ਚ ਚੀਫ਼ ਪੈਟੀ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ, ਜੋ ਇਸੇ ਸਾਲ ਨੈਸ਼ਨਲ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕਰ ਚੁੱਕਾ ਹੈ।