JALANDHAR WEATHER

ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ

ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ ਕੇ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਦੋ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਰਮੇਸ਼ ਚੰਦਰ ਪਾਸੀ ਨੂੰ ਬੰਧਕ ਬਣਾ ਕੇ ਘਰ ਅਲਮਾਰੀਆਂ 'ਚ ਪਈ ਵੱਡੀ ਰਕਮ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਰਮੇਸ਼ ਚੰਦਰ ਪਾਸੀ ਦੇ ਬੇਟੇ ਸ਼ਸ਼ੀ ਕਾਂਤ ਪਾਸੀ ਨੇ ਉਕਤ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਕਈ ਦਿਨ ਤੋਂ ਰੈਕੀ ਕਰ ਰਹੇ ਸਨ। ਪਰਿਵਾਰ ਵਲੋ ਕੋਈ ਜ਼ਮੀਨ ਸੇਲ ਕੀਤੇ ਜਾਣ ਦੀ ਵੀ ਚਰਚਾ ਹੈ, ਜਿਸ ਬਾਰੇ ਲੁਟੇਰੇ ਜਾਣੂ ਹੋਣ ਕਰਕੇ ਇਹ ਘਟਨਾ ਘਟੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਨੂੰ ਲੈ ਕੇ ਨੂਰਮਹਿਲ ਸ਼ਹਿਰ 'ਚ ਸਹਿਮ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜੇ ਕੱਲ੍ਹ ਹੀ ਲੁਟੇਰੇ ਇਕ ਪੰਪ ਦੇ ਕਰਿੰਦੇ ਕੋਲੋਂ ਵੀ ਰਾਸ਼ੀ ਖੋਹ ਕੇ ਫ਼ਰਾਰ ਹੋ ਗਏ ਸਨ। ਡੀ.ਐੱਸ.ਪੀ. ਨਕੋਦਰ, ਥਾਣਾ ਮੁਖੀ ਨੂਰਮਹਿਲ ਅਤੇ ਜਲੰਧਰ ਤੋਂ ਪੁੱਜੇ ਉੱਚ ਅਧਿਕਾਰੀਆਂ ਦੀ ਟੀਮ ਵਲੋਂ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ