ਅਜੀਤ ਦੇ ਹੱਕ ਵਿੱਚ ਗੱਲ ਕਰਨ ਦੀ ਕੈਬਨਿਟ ਮੰਤਰੀ ਨਿੱਜਰ ਨੂੰ ਮਿਲੀ ਸਜ਼ਾ, ਕੈਬਨਿਟ ਚੋਂ ਛੁੱਟੀ
ਚੰਡੀਗੜ੍ਹ, 30 ਮਈ-ਅਜੀਤ ਦੇ ਹੱਕ ਵਿਚ ਗੱਲ ਕਰਨ ਦੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਜ਼ਾ ਮਿਲੀ ਹੈ। ਪੰਜਾਬ ਕੈਬਨਿਟ 'ਚੋਂ, ਡਾ. ਇੰਦਰਬੀਰ ਸਿੰਘ ਨਿੱਜਰ ਦੀ ਛੁੱਟੀ ਹੋ ਗਈ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਵਿਖੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਸੀ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੀ ਕਰਾਈ ਜਾ ਰਹੀ ਜਾਂਚ ਨਾਲ ਡਾ. ਬਰਜਿੰਦਰ ਸਿੰਘ ਹਮਦਰਦ ਦਾ ਕੋਈ ਲੈਣਾ-ਦੇਣਾ ਨਹੀਂ ਹੈ।