ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਦੋਸ਼ੀ, ਪੁਲਿਸ ਦੀ ਗੱਡੀ ਲੈ ਕੇ ਹੋਇਆ ਫ਼ਰਾਰ

ਬਠਿੰਡਾ , 26 ਸਤੰਬਰ - ਸੰਗਤ ਥਾਣੇ ਵਿਚ ਦੋਸ਼ੀ ਤੇ ਚੇਨੀ ਖੋਹ ਕਰਨ ਦਾ ਮਾਮਲਾ ਦਰਜ ਹੋਇਆ ਸੀ । ਪੁਲਿਸ ਦੋਸ਼ੀ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਵਿਖੇ ਲੈ ਕੇ ਆਈ ਸੀ । ਜਿਸ ਗੱਡੀ ਵਿਚ ਪੁਲਿਸ ਦੋਸ਼ੀ ਨੂੰ ਲੈ ਕੇ ਆਈ ਸੀ । ਉਸ ਗੱਡੀ ਵਿਚ ਚਾਬੀ ਮੌਜੂਦ ਸੀ । ਜਿਸ ਦਾ ਫਾਇਦਾ ਉਠਾਉਂਦਿਆਂ ਦੋਸ਼ੀ ਗੱਡੀ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਵਲੋਂ ਦੋਸ਼ੀ ਦੀ ਕੀਤੀ ਜਾ ਰਹੀ ਹੈ।