ਸਚਿਨ ਤੇਂਦੁਲਕਰ ਹੋਣਗੇ ਮਹਾਰਾਸ਼ਟਰ ਦੇ ਸਵੱਛ ਮੁੱਖ ਅਭਿਆਨ ਲਈ ‘ਸਮਾਈਲ ਅੰਬੈਸਡਰ’

ਮਹਾਰਾਸ਼ਟਰ, 30 ਮਈ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਰਾਜ ਦੇ ਸਵੱਛ ਮੁੱਖ ਅਭਿਆਨ ਲਈ ਮਹਾਰਾਸ਼ਟਰ ਦਾ ‘ਮੁਸਕਾਨ ਰਾਜਦੂਤ’ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਹੋਰਾਂ ਦੀ ਮੌਜੂਦਗੀ ਵਿਚ ਮਹਾਰਾਸ਼ਟਰ ਸਰਕਾਰ ਵਲੋਂ ਉਨ੍ਹਾਂ ਨੂੰ ‘ਸਮਾਇਲ ਅੰਬੈਸਡਰ’ ਵਜੋਂ ਨਿਯੁਕਤ ਕਰਨ ਲਈ ਅੱਜ ਇਕ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਜਾਣਗੇ।