ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ-ਟਰੂਡੋ

ਮਾਂਟਰੀਅਲ, 29 ਸਤੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ "ਭਰੋਸੇਯੋਗ ਦੋਸ਼ਾਂ" ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸੰਬੰਧ ਬਣਾਉਣ ਲਈ ਵਚਨਬੱਧ ਹੈ।