ਕਾਵੇਰੀ ਜਲ ਮੁੱਦਾ: ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਨਾਲ ਕਰਾਂਗਾ ਮੀਟਿੰਗ- ਮੁੱਖ ਮੰਤਰੀ ਕਰਨਾਟਕ

ਬੈਂਗਲੁਰੂ, 29 ਸਤੰਬਰ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਕਾਵੇਰੀ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਹੋਈ। ਅਸੀਂ ਆਪਣੇ ਸਾਰੇ ਤੱਥ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਅੱਜ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਨਾਲ ਮੀਟਿੰਗ ਕਰਾਂਗਾ ਅਤੇ ਜੇਕਰ ਅਸੀਂ ਸੁਪਰੀਮ ਕੋਰਟ ’ਚ ਇਸ ’ਤੇ ਸਵਾਲ ਚੁੱਕ ਸਕਦੇ ਹਾਂ ਤਾਂ ਮੈਂ ਆਪਣੀ ਕਾਨੂੰਨੀ ਟੀਮ ਨਾਲ ਗੱਲ ਕਰਾਂਗਾ। ਅਸੀਂ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਫ਼ੈਸਲਾ ਕਰਾਂਗੇ ਕਿ ਅੱਗੇ ਕੀ ਕਰਨਾ ਹੈ? ਉਨ੍ਹਾਂ ਕਿਹਾ ਕਿ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।