ਏਸ਼ਿਆਈ ਖ਼ੇਡਾਂ: 37 ਸਾਲ ਬਾਅਦ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਗਮਾ ਕੀਤਾ ਪੱਕਾ

ਹਾਂਗਜ਼ੂ, 29 ਸਤੰਬਰ- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਚੀਨ ਦੇ ਹਾਂਗਜ਼ੂ ਵਿਚ ਕੁਆਰਟਰ ਫਾਈਨਲ ਵਿਚ ਨਿਪਾਲ ਨੂੰ 3-0 ਨਾਲ ਹਰਾ ਕੇ 37 ਸਾਲਾਂ ਬਾਅਦ ਏਸ਼ਿਆਈ ਖ਼ੇਡਾਂ ਵਿਚ ਤਗ਼ਮਾ ਹਾਸਲ ਕਰਕੇ ਇਤਿਹਾਸ ਰਚਿਆ ਹੈ। ਹੁਣ ਭਾਰਤ ਫ਼ਾਈਨਲ ਵਿਚ ਥਾਂ ਬਣਾਉਣ ਲਈ ਸੈਮੀਫ਼ਾਈਨਲ ਵਿਚ ਇੰਡੋਨੇਸ਼ੀਆ ਅਤੇ ਕੋਰੀਆ ਵਿਚਕਾਰ ਜੇਤੂ ਨਾਲ ਭਿੜੇਗਾ।