ਐੱਸ. ਐੱਸ. ਪੀ. ਚੌਹਾਨ ਦਾ ਤਬਾਦਲਾ ਕੀਤਾ ਜਾਣਾ ਬੇਹੱਦ ਨਿੰਦਣਯੋਗ- ਮਜੀਠੀਆ

ਚੰਡੀਗੜ੍ਹ, 29 ਸਤੰਬਰ (ਦਵਿੰਦਰ ਸਿੰਘ)- ਭਗਵੰਤ ਮਾਨ ਤੇ ਕੇਜਰੀਵਾਲ ਮਾਈਨਿੰਗ ਮਾਫ਼ੀਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਆਪ’ ਲੀਡਰਾਂ ’ਤੇ ਲਗਾਏ। ਮਜੀਠੀਆ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦੇ ਸਾਰੇ ਉਨ੍ਹਾਂ ਮੁਲਾਜ਼ਮਾ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਐਸ. ਐਸ. ਪੀ. ਗੁਰਮੀਤ ਸਿੰਘ ਚੌਹਾਨ ਨੂੰ ਫੁੱਲਾਂ ਦੀ ਵਰਖਾ ਕਰਕੇ ਵਿਦਾਇਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਮਾਨਦਾਰ ਅਫ਼ਸਰ ਦਾ ਤਬਾਦਲਾ ਕਰਨਾ ਬੇਹੱਦ ਨਿੰਦਣਯੋਗ ਹੈ ਤੇ ਮੈਂ ਇਸ ਮਸਲੇ ਨੂੰ ਲੈ ਕੇ ਹਾਈਕੋਰਟ ’ਚ ਜਾਵਾਂਗਾ। ਮਜੀਠੀਆ ਨੇ ਕਿਹਾ ਕਿ ਜੋ ਪੈਸੇ ਪੰਜਾਬ ਦੇ ਖਜ਼ਾਨੇ ’ਚੋ ਲੁੱਟ ਕੇ ਮਾਨ ਸਰਕਾਰ ਵਲੋਂ ਹਿਮਾਚਲ ਤੇ ਗੁਜਰਾਤ ਸਮੇਤ ਹੋਰਨਾਂ ਸਮਾਗਮਾ ’ਚ ਖ਼ਰਚ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।