ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ

ਅਟਾਰੀ, 29 ਸਤੰਬਰ (ਰਾਜਿੰਦਰ ਸਿੰਘ ਰੂਬੀ)- ਭਾਰਤ ਦੀ ਬੀ. ਐਸ. ਐਫ਼. ਸਰਹੱਦੀ ਚੌਂਕੀ ਰੋੜਾਵਾਲਾ ਵਿਖੇ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਓਂ ਆਇਆ ਡਰੋਨ ਹੈਰੋਇਨ ਸੁੱਟ ਕੇ ਵਾਪਿਸ ਪਾਕਿ ਜਾਣ ਵਿਚ ਸਫ਼ਲ ਹੋ ਗਿਆ। ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਦੀ ਲੋਕੇਸ਼ਨ ’ਤੇ ਬੀ. ਐਸ. ਐਫ਼. ਦੀ 144 ਬਟਾਲੀਨ ਨੂੰ ਸਰਹੱਦੀ ਚੌਕੀ ਰਾਜਾਤਾਲ ਦੇ ਖ਼ੇਤਰ ਦੀ ਤਲਾਸ਼ੀ ਲੈਂਦਿਆਂ ਵੱਡੀ ਸਫ਼ਲਤਾ ਹਾਸਲ ਹੋਈ ਹੈ, ਜਿੱਥੇ ਇਕ ਬੋਤਲ ਪਲਾਸਟਿਕ ਦੀ ਮਿਲੀ, ਜਿਸ ਵਿਚ ਕਰੀਬ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਥਾਣਾ ਦੇ ਮੁਖੀ ਡਾ. ਸ਼ੀਤਲ ਸਿੰਘ ਪੀ. ਪੀ. ਐਸ. ਨੇ ਮੌਕੇ ’ਤੇ ਪਹੁੰਚ ਕੇ ਸਰਹੱਦੀ ਪਿੰਡ ਰਾਜਾਤਾਲ ਦੀ ਬੀ.ਐਸ.ਐਫ਼. ਚੌਕੀ ਦੇ ਇਲਾਕੇ ਤੋਂ ਡਰੋਨ ਸਮੇਤ 545 ਗ੍ਰਾਮ ਹੈਰੋਇਨ ਮਿਲੀ ਪਲਾਸਟਿਕ ਦੀ ਬੋਤਲ ਵਿਚੋਂ ਹੈਰੋਇਨ ਬਰਾਮਦ ਕਰਕੇ ਪਰਚਾ ਦਰਜ ਕਰ ਲਿਆ ਹੈ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਕੀਤੀ ਜਾ ਰਹੀ ਹੈ।