ਜੰਮੂ:300 ਕਰੋੜ ਰੁਪਏ ਦੀ ਕੋਕੀਨ ਸਮੇਤ 2 ਗ੍ਰਿਫ਼ਤਾਰ

ਜੰਮੂ, 1 ਅਕਤੂਬਰ-ਰਾਮਬਨ ਪੁਲਿਸ ਨੇ ਰੇਲਵੇ ਚੌਕ ਬਨਿਹਾਲ ਵਿਖੇ ਇਕ ਵਾਹਨ ਨੂੰ ਰੋਕ ਕੇ ਕਰੀਬ 30 ਕਿਲੋ ਕੋਕੀਨ ਬਰਾਮਦ ਕਰ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਡੀ.ਜੀ.ਪੀ. ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਬਰਾਮਦ ਕੋਕੀਨ ਦੀ ਅੰਤਰਰਾਸ਼ਟਰੀ ਬਲੈਕ ਮਾਰਕੀਟ ਵਿਚ ਕੀਮਤ ਲਗਭਗ 300 ਕਰੋੜ ਰੁਪਏ ਬਣਦੀ ਹੈ।