ਐੱਸ.ਟੀ.ਐੱਫ. ਵਲੋਂ 570 ਗ੍ਰਾਮ ਹੈਰੋਇਨ ਅਤੇ ਪਿਸਤੌਲ ਸਮੇਤ ਦੋ ਕਾਬੂ

ਜੰਡਿਆਲਾ ਗੁਰੂ 1 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਜਲੰਧਰ ਨੇ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰ ਲਈ ਵਿੱਢੀ ਮੁਹਿੰਮ ਤਹਿਤ ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਤਰਨਤਾਰਨ ਵਾਲੇ ਬਾਈਪਾਸ ਨੇੜੇ ਹਵੇਲੀ ਦੇ ਸਾਹਮਣੇ ਲਾਏ ਨਾਕੇ ਦੌਰਾਨ ਬਰੇਜਾ ਗੱਡੀ ਚ ਸਵਾਰ ਦੋ ਵਿਆਕਤੀਆਂ ਨੂੰ 570 ਗ੍ਰਾਮ ਹੈਰੋਇਨ ਅਤੇ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਸਪੈਸ਼ਲ ਟਾਸਕ ਫੋਰਸ ਦੇ ਡੀ.ਐਸ.ਪੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਹੈਰੋਇਨ ਸਮੇਤ ਫੜ੍ਹੇ ਗਏ ਵਿਆਕਤੀਆਂ ਦੀ ਪਹਿਚਾਣ ਰਾਹੁਲਪ੍ਰੀਤ ਸਿੰਘ ਉਰਫ ਰਾਹੁਲ ਵਾਸੀ ਭਿੱਖੀਵਿੰਡ ਅਤੇ ਕਲਗਾ ਸਿੰਘ ਵਾਸੀ ਪਿੰਡ ਮਸਤਗੜ੍ਹ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ।