ਮੰਦਿਰ ਦੀ ਜਗ੍ਹਾ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਚੱਲੇ ਇੱਟਾਂ ਤੇ ਪੱਥਰ, ਦੋ ਔਰਤਾਂ ਸਮੇਤ 9 ਲੋਕ ਜ਼ਖ਼ਮੀ

ਅਬੋਹਰ, 1 ਅਕਤੂਬਰ (ਸੰਦੀਪ ਸੋਖਲ)-ਬਹਾਵਲਬਾਸੀ ਵਿਖੇ ਮੰਦਿਰ ਦੀ 10 ਫੁੱਟ ਜਗ੍ਹਾ ’ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਕ ਦੂਜੀ ਧਿਰ ਤੇ ਭਾਰੀ ਇੱਟਾਂ-ਪੱਥਰ ਸੁੱਟੇ ਗਏ, ਜਿਸ ਕਾਰਨ 2 ਔਰਤਾਂ ਸਮੇਤ ਦੋਵੇਂ ਧਿਰਾਂ ਦੇ 9 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।, ਜਿਨ੍ਹਾਂ ਨੂੰ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਭੇਜ ਦਿੱਤੀ ਗਈ ਹੈ।