ਜਰਨੈਲ ਸਿੰਘ ਵਾਹਦ, ਪਤਨੀ ਤੇ ਪੁੱਤਰ ਸਮੇਤ ਤਿੰਨ ਦਿਨ ਦੇ ਰਿਮਾਂਡ 'ਤੇ

ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ)-ਬੀਤੇ ਦਿਨ ਚੌਕਸੀ ਵਿਭਾਗ ਜਲੰਧਰ ਦੀ ਟੀਮ ਵਲੋਂ ਕੁਰੱਪਸ਼ਨ ਐਕਟ 'ਤੇ ਇੰਡੀਅਨ ਪੀਨਲ ਕੋਰਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤੇ ਗਏ ਸੀਨੀਅਰ ਅਕਾਲੀ ਆਗੂ ਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਾਹਦ ਤੇ ਪੁੱਤਰ ਸੰਦੀਪ ਸਿੰਘ ਨੂੰ ਅੱਜ 'ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਪ੍ਰੀਤ ਕੌਰ ਦੇ ਗ੍ਰਹਿ ਵਿਖੇ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਉਨ੍ਹਾਂ ਦੇ ਵਕੀਲ ਰਾਜੀਵ ਪੁਰੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੌਕਸੀ ਵਿਭਾਗ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ । ਇਥੇ ਵਰਨਣਯੋਗ ਹੈ ਕਿ ਚੌਕਸੀ ਵਿਭਾਗ ਨੇ ਬੀਤੇ ਦਿਨ ਜਰਨੈਲ ਸਿੰਘ ਵਾਹਦ, ਰੁਪਿੰਦਰ ਕੌਰ ਵਾਹਦ, ਸੰਦੀਪ ਸਿੰਘ ਵਾਹਦ ਤੋਂ ਇਲਾਵਾ 9 ਹੋਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ, ਪਰੰਤੂ ਇਸ ਕੇਸ ਵਿਚ ਚੌਕਸੀ ਵਿਭਾਗ ਨੇ ਅਜੇ ਇਨ੍ਹਾਂ ਤਿੰਨਾਂ ਨੂੰ ਹੀ ਗਿ੍ਫ਼ਤਾਰ ਕੀਤਾ ਹੈ।