ਸੰਘਰਸ਼ ਕਰ ਰਹੇ ਅੰਗਹੀਣਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਡੱਕਿਆ

ਫਗਵਾੜਾ, 1 ਅਕਤੂਬਰ (ਹਰਜੋਤ ਸੰਘ ਚਾਨਾ)-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅੰਗਹੀਣਾਂ ਨੂੰ ਪੁਲਿਸ ਨੇ ਰੈਸਟ ਹਾਊਸ ਵਿਖੇ ਬੈਰੀਕੇਡ ਲਗਾ ਕੇ ਡੱਕ ਦਿੱਤਾ, ਜਿਸ ਤੋਂ ਬਾਅਦ ਪੁਲਿਸ ਅਤੇ ਅੰਗਹੀਣਾਂ ਵਿਚਾਲੇ ਜੰਮ ਕੇ ਧੱਕਾਮੁੱਕੀ ਹੋਈ। ਅੰਗਹੀਣ ਯੂਨੀਅਨਾਂ ਦੇ ਆਗੂ ਜੀ.ਟੀ. ਰੋਡ ਜਾਮ ਕਰਨ ਦੀ ਮੰਗ 'ਤੇ ਅੜੇ ਹੋਏ ਹਨ ਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ।