JALANDHAR WEATHER

ਜੀਐੱਸਟੀ ਕੁਲੈਕਸ਼ਨ 10 ਫੀਸਦੀ ਵਧ ਕੇ 1.62 ਲੱਖ ਕਰੋੜ ਰੁਪਏ ਹੋਇਆ

ਨਵੀਂ ਦਿੱਲੀ, 1 ਅਕਤੂਬਰ (ਏ.ਐਨ.ਆਈ.) : ਵਿੱਤ ਮੰਤਰਾਲੇ ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸਤੰਬਰ ਮਹੀਨੇ ਵਿਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ ਮਾਲੀਆ 162,712 ਕਰੋੜ ਰੁਪਏ ਇਕੱਤਰ ਕੀਤਾ ਗਿਆ ਸੀ । ਮਾਸਿਕ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਕੁਲੈਕਸ਼ਨ ਨਾਲੋਂ 10 ਫੀਸਦੀ ਵੱਧ ਹੈ । ਇਹ ਚੌਥੀ ਵਾਰ ਹੈ ਜਦੋਂ ਵਿੱਤੀ ਸਾਲ 2023-24 ਵਿਚ ਕੁੱਲ ਜੀਐਸਟੀ ਕੁਲੈਕਸ਼ਨ 1.60 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਜੀਐੱਸਟੀ ਕੁਲੈਕਸ਼ਨ 187,035 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ