ਦਿੱਲੀ ਨਗਰ ਨਿਗਮ ਸਦਨ ਵਿਚ ਭਾਜਪਾ ਕੌਂਸਲਰਾਂ ਵਲੋਂ ਹੰਗਾਮਾ

ਨਵੀਂ ਦਿੱਲੀ, 29 ਨਵੰਬਰ- ਦਿੱਲੀ ਦੇ ਨਗਰ ਨਿਗਮ (ਐੱਮ.ਸੀ.ਡੀ.) ਸਦਨ ’ਚ ਹੰਗਾਮਾ ਜਾਰੀ ਹੈ, ਕਿਉਂਕਿ ਭਾਜਪਾ ਕੌਂਸਲਰਾਂ ਨੇ ਸਥਾਈ ਕਮੇਟੀ ਜਾਂ ਵਾਰਡ ਕਮੇਟੀ ਦੇ ਗਠਨ ਦੀ ਮੰਗ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਹੱਥਾਂ ਵਿਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।