28 ਦਸੰਬਰ ਨੂੰ ਛੁੱਟੀ ਦਾ ਹੋਇਆ ਐਲਾਨ

ਚੰਡੀਗੜ੍ਹ, 29 ਨਵੰਬਰ- ਸ਼ਹੀਦੀ ਸਭਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 28 ਦਸੰਬਰ ਦਿਨ ਵੀਰਵਾਰ ਨੂੰ ਰਾਜ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਰਾਜ ਦੇ ਸਾਰੇ ਸਰਕਾਰੀ ਅਦਾਰੇ, ਬੋਰਡ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਸੰਬੰਧੀ ਪ੍ਰਸੋਨਲ ਵਿਭਾਗ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।