ਅਭਿਨੇਤਾ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦਾ ਇੰਫਾਲ 'ਚ ਹੋਇਆ ਵਿਆਹ
ਇੰਫਾਲ , 29 ਨਵੰਬਰ - ਅਭਿਨੇਤਾ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਅੱਜ ਮਨੀਪੁਰ ਦੇ ਇੰਫਾਲ ਵਿਚ ਇਕ ਪਰੰਪਰਾਗਤ ਮੀਤੀ ਵਿਆਹ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਹਨ । ਇੰਫਾਲ ਦੇ ਚੁਮਥਾਂਗ ਸ਼ਨਾਪੰਗ ਰਿਜੋਰਟ 'ਚ ਹੋਈਆਂ ਹਨ। ਚਿੱਟੇ ਕੱਪੜੇ ਪਹਿਨੇ, ਅਭਿਨੇਤਾ ਇਕ ਸੰਪੂਰਣ ਮਨੀਪੁਰੀ ਲਾੜੇ ਵਾਂਗ ਲੱਗ ਰਹੇ ਸਨ । ਤਸਵੀਰਾਂ ਅਤੇ ਵੀਡੀਓਜ਼ 'ਚ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਘਿਰੇ ਨਜ਼ਰ ਆਏ ।