ਭਾਰਤੀ ਸਰਹੱਦ ਤੋਂ ਪੁਲਿਸ ਤੇ ਬੀ.ਐੱਸ.ਐੱਫ. ਦੇ ਸਾਂਝੇ ਓਪਰੇਸ਼ਨ ਨੇ ਹੈਰੋਇਨ ਸਮੇਤ ਇਕ ਨੂੰ ਕੀਤਾ ਕਾਬੂ

ਅਟਾਰੀ, 26 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਦੇ ਸਰਹੱਦੀ ਪਿੰਡ ਦਾਉਕੇ ਵਿਖੇ ਪੁਲਿਸ ਅਤੇ ਬੀ.ਐੱਸ.ਐੱਫ. ਵਲੋਂ ਕੀਤੇ ਗਏ ਸਾਂਝੇ ਚੈਕਿੰਗ ਆਪਰੇਸ਼ਨ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖ਼ੇਤਰ ਅੰਦਰ ਸੁੱਟੀ ਹੈਰੋਇਨ ਨੂੰ ਸਰਹੱਦ ਤੋਂ ਚੁੱਕਣ ਲਈ ਪੁੱਜੇ ਭਾਰਤੀ ਤਸਕਰ ਜੋ ਪਹਿਲਾਂ ਵੀ ਤਸਕਰੀ ਦੇ ਮਾਮਲੇ ’ਚ ਸਜਾ ਏ ਜਾਬਤਾ ਘੁੰਮ ਰਹੇ ਮਲਕੀਤ ਸਿੰਘ ਵਾਸੀ ਦਾਉਕੇ ਨੂੰ ਇਕ ਸਪਲੈਡਰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਕੇ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਟਾਰੀ ਸ. ਗੁਰਿੰਦਰਪਾਲ ਸਿੰਘ ਨਾਗਰਾ ਨੇ ‘ਅਜੀਤ’ ਨਾਲ ਸਾਂਝੀ ਕੀਤੀ ਹੈ।