ਰਾਜ ਸਭਾ 'ਚ ਵੀ ਪਾਸ ਹੋਇਆ ਮਹਿਲਾ ਰਾਖਵਾਂਕਰਨ ਬਿੱਲ, ਹੱਕ 'ਚ 215 ਵੋਟਾਂ, ਵਿਰੋਧ 'ਚ ਇਕ ਵੀ ਵੋਟ ਨਹੀਂ ਪਈ
ਨਵੀਂ ਦਿੱਲੀ, 21 ਸਤੰਬਰ - ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਜ ਸਭਾ 'ਚ ਵੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਹੈ। ਰਾਜ ਸਭਾ 'ਚ ਇਸ ਬਿੱਲ ਦੇ ਪੱਖ 'ਚ 215 ਵੋਟਾਂ ਪਈਆਂ, ਜਦਕਿ ਇਸ ਦੇ ਖ਼ਿਲਾਫ਼ ਇਕ ਵੀ ਵੋਟ ਨਹੀਂ ਪਈ ।