ਜਾਤੀ ਜਨਗਣਨਾ ਦੇ ਵਿਚਾਰ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਤਰੀਕਾ ਹੈ ਬਿਧੂੜੀ ਵਲੋਂ ਕੀਤੀ ਟਿੱਪਣੀ-ਰਾਹੁਲ ਗਾਂਧੀ
ਨਵੀਂ ਦਿੱਲੀ, 24 ਸਤੰਬਰ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵਲੋਂ ਲੋਕ ਸਭਾ ਵਿਚ ਕੀਤੀ ਇਤਰਾਜ਼ਯੋਗ ਟਿੱਪਣੀ ਭਗਵਾ ਪਾਰਟੀ ਲਈ ਜਾਤੀ ਜਨਗਣਨਾ ਦੇ ਵਿਚਾਰ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਤਰੀਕਾ ਹੈ।ਕਾਂਗਰਸ ਨੇਤਾ ਨੇ ਰਾਸ਼ਟਰੀ ਰਾਜਧਾਨੀ 'ਚ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਤੁਸੀਂ ਅੱਜ ਜੋ ਦੇਖ ਰਹੇ ਹੋ, ਬਿਧੂਰੀ ਅਤੇ ਫਿਰ ਅਚਾਨਕ ਇਹ ਨਿਸ਼ੀਕਾਂਤ ਦੂਬੇ, ਇਹ ਸਭ ਭਾਜਪਾ ਜਾਤੀ ਜਨਗਣਨਾ ਦੇ ਵਿਚਾਰ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।'' .