ਭਾਜਪਾ ਡਰ ਦੇ ਮਾਰੇ ‘ਆਪ’ ਨੇਤਾਵਾਂ ’ਤੇ ਕਰ ਰਹੀ ਹੈ ਛਾਪੇਮਾਰੀ- ਰਾਘਵ ਚੱਢਾ

ਚੰਡੀਗੜ੍ਹ, 4 ਅਕਤੂਬਰ- ‘ਆਪ’ ਨੇਤਾ ਸੰਜੇ ਸਿੰਘ ਦੀ ਗਿ੍ਰਫ਼ਤਾਰੀ ’ਤੇ ਰਾਘਵ ਚੱਢਾ ਨੇ ਕਿਹਾ ਕਿ ਪਿਛਲੇ ਪੰਦਰਾਂ ਮਹੀਨਿਆਂ ਤੋਂ ਭਾਜਪਾ ਸਾਡੇ (ਆਪ) ਵਰਕਰਾਂ ’ਤੇ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਦੋਸ਼ ਲਗਾ ਰਹੀ ਹੈ। ਪਿਛਲੇ 15 ਮਹੀਨਿਆਂ ਵਿਚ ਇਸ ਨੇ ਈ.ਡੀ. ਅਤੇ ਸੀ.ਬੀ.ਆਈ. ਰਾਹੀਂ 1,000 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜਾਂਚ ਦੇ ਨਾਂਅ ’ਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ 1000 ਥਾਵਾਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਕਿਸੇ ਵੀ ਏਜੰਸੀ ਨੂੰ ਇਕ ਪੈਸਾ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ ਭਾਜਪਾ ਹੈ ਜੋ ਆਉਣ ਵਾਲੀਆਂ ਚੋਣਾਂ ਹਾਰਨ ਜਾ ਰਹੀ ਹੈ, ਇਸ ਲਈ ਉਹ ਡਰ ਦੇ ਮਾਰੇ ਅਜਿਹਾ ਕਰ ਰਹੇ ਹਨ, ਜਿਸ ਕਾਰਨ ਅੱਜ ਸਾਡੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਦੇ ਘਰ ਈ.ਡੀ. ਦੁਆਰਾ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹਾਂਗਾ ਕਿ ਈ.ਡੀ. ਨੂੰ ਇਕ ਪੈਸਾ ਵੀ ਨਹੀਂ ਮਿਲਿਆ, ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਕਿਉਂਕਿ ਜਦੋਂ ਕੋਈ ਘੁਟਾਲਾ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਕੀ ਮਿਲੇਗਾ।