ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚ ਪਾਕਿਸਤਾਨੀ ਡਰੋਨਅਤੇ ਹੈਰੋਇਨ ਬਰਾਮਦ

ਅੰਮ੍ਰਿਤਸਰ, 24 ਸਤੰਬਰ-ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਹਾਵਾ ਦੇ ਬਾਹਰਵਾਰ ਇਕ ਪਾਕਿਸਤਾਨੀ ਡਰੋਨ, ਇਕ ਕਵਾਡਕਾਪਟਰ, ਮਾਡਲ - ਡੀਜੇਆਈ ਮੈਵਿਕ ਤਿੰਨ ਕਲਾਸਿਕ ਅਤੇ ਇਕ ਪੈਕੇਟ ਹੈਰੋਇਨ (ਲਗਭਗ 500 ਗ੍ਰਾਮ) ਬਰਾਮਦ ਕੀਤੀ ਹੈ।