ਜੰਮੂ ਕਸ਼ਮੀਰ ਨੂੰ ਜਲਦ ਦਿੱਤਾ ਜਾਵੇ ਰਾਜ ਦਾ ਦਰਜਾ- ਸੁਪਰੀਮ ਕੋਰਟ

ਨਵੀਂ ਦਿੱਲੀ, 11 ਦਸੰਬਰ- ਸੁਪਰੀਮ ਕੋਰਟ ਨੇ ਧਾਰਾ 370 ਸੰਬੰਧੀ ਸੁਣਵਾਈ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ’ਤੇ ਕੇਂਦਰ ਦੀ ਬੇਨਤੀ ਨੂੰ ਦੇਖਦੇ ਹੋਏ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਇਸ ਨੂੰ ਰਾਜ ਦਾ ਦਰਜਾ ਜਿੰਨੀ ਜਲਦੀ ਹੋ ਸਕੇ, ਦਿੱਤਾ ਜਾਵੇ।