ਭਾਰਤ ਨੇ ਹੜ੍ਹਾਂ ਦੇ ਮੱਦੇਨਜ਼ਰ ਬੋਤਸਵਾਨਾ ਨੂੰ 10 ਟਨ ਸਹਾਇਤਾ ਭੇਜੀ

ਨਵੀਂ ਦਿੱਲੀ, 23 ਮਾਰਚ - ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਹੜ੍ਹਾਂ ਦੇ ਮੱਦੇਨਜ਼ਰ ਬੋਤਸਵਾਨਾ ਵਿਚ ਸਹਾਇਤਾ ਦੀ ਪਹਿਲੀ ਖੇਪ ਭੇਜੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਕਿਸ਼ਤ ਵਿਚ 10 ਟਨ ਜ਼ਰੂਰੀ ਦਵਾਈਆਂ, ਸਰਜੀਕਲ ਸਪਲਾਈ, ਮੱਛਰਦਾਨੀ, ਪਾਣੀ ਸ਼ੁੱਧ ਕਰਨ ਵਾਲੇ ਉਪਕਰਣ, ਹੋਰ ਚੀਜ਼ਾਂ ਸ਼ਾਮਿਲ ਹਨ।