ਚੰਡੀਗੜ੍ਹ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਵਲੋਂ ਸੰਬੋਧਨ ਸ਼ੁਰੂ

ਚੰਡੀਗੜ੍ਹ, 5 ਮਈ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਅੰਦਰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਦਿਨ ਪਾਣੀ ਦੇ ਮਸਲੇ ਉਤੇ ਸਰਬ ਪਾਰਟੀ ਮੀਟਿੰਗ ਸੱਦੀ ਸੀ ਪਰ ਵਿਰੋਧੀ ਧਿਰ ਦੇ ਨੇਤਾ ਨਹੀਂ ਆਏ। ਸ਼ਾਇਦ ਕੋਈ ਪਾਣੀ ਤੋਂ ਜ਼ਰੂਰੀ ਹੋਰ ਕੋਈ ਕੰਮ ਹੋਣਾ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਵੀ ਪ੍ਰਧਾਨ ਨਹੀਂ ਆਏ। ਉਨ੍ਹਾਂ ਨੂੰ ਵੀ ਇਸ ਤੋਂ ਜ਼ਰੂਰੀ ਕੋਈ ਕੰਮ ਪੈ ਗਿਆ ਹੋਵੇਗਾl ਹਾਲਾਂਕਿ ਉਨ੍ਹਾਂ ਕਿਹਾ ਕਿ ਮੇਰਾ ਕਿਸੇ ਨਾਲ ਜਾਤੀ ਕੋਈ ਵਿਰੋਧ ਨਹੀਂ ਤੇ ਵਿਚਾਰਕ ਮਤਭੇਦ ਚਲਦੇ ਰਹਿੰਦੇ ਹਨl