ਪੰਜਾਬ ਆਪਣਾ ਐਕਟ ਲਿਆਏਗਾ, ਅਸੀਂ ਡੈਮ ਸੇਫਟੀ ਐਕਟ ਨੂੰ ਰੱਦ ਕਰ ਰਹੇ ਹਾਂ - ਸੀ.ਐਮ. ਭਗਵੰਤ ਮਾਨ

ਚੰਡੀਗੜ੍ਹ, 5 ਮਈ-ਹਰਿਆਣਾ ਅਤੇ ਪੰਜਾਬ ਵਿਚਕਾਰ ਭਾਖੜਾ ਡੈਮ ਪਾਣੀ ਦੀ ਵੰਡ ਦੇ ਵਿਵਾਦ 'ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਡੈਮ ਸੇਫਟੀ ਐਕਟ ਨੂੰ ਰੱਦ ਕਰ ਰਿਹਾ ਹੈ। ਪੰਜਾਬ ਆਪਣਾ ਐਕਟ ਲਿਆਏਗਾ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਰਾਖੀ ਕਰਨਾ ਜਾਣਦੇ ਹਾਂ।