ਭਾਰਤ ਦੇ ਸਰਹੱਦੀ ਖੇਤਰ ਦੀ ਸਥਿਤੀ ਆਮ ਵਰਗੀ
ਗੁਰਦਾਸਪੁਰ, 7 ਮਈ (ਚੱਕਰਾਜਾ)- ਭਾਰਤ ਵਲੋਂ ਬੀਤੀ ਰਾਤ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਹਮਲੇ ਤੋਂ ਬਾਅਦ ਵੀ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਹਾਲ ਦੀ ਘੜੀ ਸਥਿਤੀ ਆਮ ਜਿਹੀ ਬਣੀ ਹੋਈ ਹੈ ਅਤੇ ਲੋਕ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਕੰਮਾਂ ਵਿਚ ਮਸ਼ਰੂਫ ਦਿਖਾਈ ਦਿੱਤੇ। ਭਾਵੇਂ ਕਿ ਜੰਗ ਲੱਗਣ ਦਾ ਡਰ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿਚ ਹੈ, ਪਰ ਹੁਣ ਤੱਕ ਅਜਿਹੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਹੈ।