ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਮੁਕੰਮਲ ਬੰਦ

ਰਾਜਾਸਾਂਸੀ, (ਅੰਮ੍ਰਿਤਸਰ), 7 ਮਈ (ਹਰਦੀਪ ਸਿੰਘ ਖੀਵਾ)- ਪਾਕਿਸਤਾਨ ਵਲੋਂ ਪਹਿਲਗਾਮ ’ਤੇ ਕੀਤੇ ਹਮਲੇ ਗਏ ਦਾ ਬਦਲਾ ਲੈਂਦਿਆ ਭਾਰਤ ਵਲੋਂ ਪਾਕਿਸਤਾਨ ’ਚ ਕੀਤੇ ਗਏ ਹਮਲੇ ਤਹਿਤ ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤਹਿਤ ਬੰਦ ਰਹੇਗਾ। ਜਦੋਂ ਕਿ ਇੱਥੇ ਪੁੱਜਣ ਵਾਲੀਆਂ ਉਡਾਨਾਂ ਜਿਨ੍ਹਾਂ ਵਿਚ ਦੋਹਾ ਤੋਂ ਕਰੀਬ 1 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਣ ਜੋ ਕਤਰ ਦੋਹਾ ਤੋਂ ਇਥੇ ਕਰੀਬ 1.30 ਵਜੇ ਆਉਂਦੀ ਹੈ, ਉਸ ਨੂੰ ਇੱਥੋਂ ਮੋੜ ਦਿੱਤਾ ਗਿਆ ਹੈ। ਦੂਜੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ, ਜੋ ਯਾਤਰੀ ਪੁੱਜੇ ਸਨ, ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਨ੍ਹਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀਆਂ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਗਿਆ। ਜਦੋਂ ਕਿ ਪੁਲਿਸ ਪ੍ਰਸ਼ਾਸਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਸੀ.ਆਈ.ਐਸ. ਪੰਜਾਬ ਪੁਲਿਸ ਵਲੋਂ ਸਖ਼ਤ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਸੀ. ਵਨੀਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਤੱਕ 22 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ ਕੁਝ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਵੀ ਗਿਆ ਹੈ।