JALANDHAR WEATHER

ਪਠਾਨਕੋਟ ਦੇ ਆਰਮੀ ਏਰੀਏ ਨੇੜੇ ਪਿੰਡ 'ਚ ਧਮਾਕੇ ਹੋਣ 'ਤੇ ਚਲਾਇਆ ਸਰਚ ਆਪਰੇਸ਼ਨ

ਪਠਾਨਕੋਟ, 8 ਮਈ (ਵਿਨੋਦ)-ਪਠਾਨਕੋਟ ਦੇ ਆਰਮੀ ਏਰੀਏ ਦੇ ਨਜ਼ਦੀਕ ਪਿੰਡ ਨੁਸ਼ਹਿਰਾ ਨਾਲਬੰਦਾ ਦੇ ਵਿਚ ਵੀਰਵਾਰ ਤੜਕੇ ਸਾਰ ਧਮਾਕਿਆਂ ਦੀ ਆਵਾਜ਼ ਸੁਣ ਕੇ ਲੋਕ ਸਹਿਮ ਕੇ ਆਪਣੀ ਛੱਤਾਂ ਤੇ ਚੜ ਗਏ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨੁਸ਼ਹਿਰਾ ਨਾਲਬੰਦਾ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਤੜਕੇ ਸਾਰ ਪੰਜ, ਸਾਢੇ ਪੰਜ ਦੇ ਕਰੀਬ ਧਮਾਕਿਆਂ ਦੀ ਆਵਾਜ਼ ਆਈ ਤਾਂ ਉਹ ਛੱਤਾਂ ਤੇ ਚੜ ਕੇ ਦੇਖਣ ਲੱਗ ਪਏ ਜ਼ੋਰਦਾਰ ਧਮਾਕਿਆਂ ਦੇ ਬਾਅਦ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਚੀਜ਼ ਆਈ ਤੇ ਕਿੱਥੇ ਡਿੱਗ ਪਈ, ਜਿਸ ਦੇ ਬਾਅਦ ਪੁਲਿਸ ਸਰਚ ਆਪਰੇਸ਼ਨ ਕਰ ਰਹੀ ਹੈ, ਮੌਕੇ ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਅਤੇ ਉਨਾਂ ਦੀ ਪੂਰੀ ਟੀਮ ਪਹੁੰਚੀ ਅਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਪਿੰਡ ਦੇ ਜੰਗਲਾਂ ਵਿੱਚ ਵੀ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਇਸ ਸੰਬੰਧ ਵਿੱਚ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਸ ਦੇ ਚਲਦੇ ਪੰਜਾਬ ਪੁਲਿਸ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਬਚਨਬੱਧ ਹੈ, ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਜਦੋਂ ਉਹਨਾਂ ਨੂੰ ਧਮਾਕਿਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਆਇਆ ਹੈ, ਪੁਲਿਸ ਪੂਰੀ ਤਰਹਾਂ ਮੁਸਤੈਦ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਹੀ ਇਸ ਤਰ੍ਹਾਂ ਦੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੌਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਹੋ ਸਕੇ! 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ