ਲੈਂਡ ਪੁਲਿੰਗ ਸਕੀਮ ਵਿਰੁੱਧ ਅਕਾਲੀ ਦਲ 15 ਤਰੀਕ ਨੂੰ ਲੁਧਿਆਣਾ ਤੋਂ ਸੰਘਰਸ਼ ਸ਼ੁਰੂ ਕਰੇਗਾ - ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ 'ਚ ਕਿੱਥੇ ਕਿਹੜੀ ਜ਼ਮੀਨ ਐਕਵਾਇਰ ਕਰਨੀ ਹੈ ਉਹ ਦਿੱਲੀ ਵਾਲੇ ਤੈਅ ਕਰਨਗੇ? ਅਕਾਲੀ ਦਲ ਕਦੇ ਵੀ ਪੰਜਾਬ ਦੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗਾ ਤੇ ਇਸ ਦੌਰਾਨ ਮੁੱਖ ਸਕੱਤਰ ਨੂੰ ਕੀਤੀ ਅਪੀਲ ਕਿ ਗਲਤ ਕੰਮ ਨਾ ਕਰੋ, ਪੰਜਾਬ ਦੇ ਲੋਕ ਇਨ੍ਹਾਂ ਗਲਤ ਕੰਮਾਂ ਦਾ ਹਿਸਾਬ ਲੈਣਗੇ। ਲੈਂਡ ਪੁਲਿੰਗ ਸਕੀਮ ਵਿਰੁੱਧ ਅਕਾਲੀ ਦਲ 15 ਤਰੀਕ ਨੂੰ ਲੁਧਿਆਣਾ ਤੋਂ ਸੰਘਰਸ਼ ਸ਼ੁਰੂ ਕਰੇਗਾ।