ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਅਤੇ ਮਹੇਸ਼ ਮਖੀਜਾ ਅਦਾਲਤ ਵਿਚ ਪੇਸ਼, ਵਿਧਾਇਕ ਰਮਨ ਅਰੋੜਾ ਦੀ ਵੀ ਹੋਵੇਗੀ ਅੱਜ ਪੇਸ਼ੀ

ਜਲੰਧਰ, 28 ਜੁਲਾਈ- ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਵਿਧਾਇਕ ਰਮਨ ਅਰੋੜਾ ਨੂੰ ਅੱਜ ਜਲੰਧਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਰਮਨ ਅਰੋੜਾ ਨੇ ਨਿਯਮਤ ਜ਼ਮਾਨਤ ਲਈ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਅਤੇ ਮਹੇਸ਼ ਮਖੀਜਾ ਨੂੰ ਅਦਾਲਤ ਵਿਚ ਲੈ ਕੇ ਆਈ ਹੈ, ਜਿੱਥੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਮਨ ਅਰੋੜਾ ਦੀ ਆਵਾਜ਼ ਰਿਕਾਰਡਿੰਗ ਨੂੰ ਸੰਬੰਧੀ ਵੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ।
ਹਾਲ ਹੀ ਵਿਚ ਵਿਧਾਇਕ ਦੇ ਪੁੱਤਰ ਰਾਜਨ ਅਰੋੜਾ ਨੂੰ ਅਦਾਲਤ ਤੋਂ ਸ਼ਰਤਾਂ ਦੇ ਆਧਾਰ ’ਤੇ ਸਤੰਬਰ ਤੱਕ ਜ਼ਮਾਨਤ ਮਿਲੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਰਾਜਨ ਨੂੰ ਵਿਜੀਲੈਂਸ ਨਾਲ ਸਹਿਯੋਗ ਕਰਨ ਦਾ ਹੁਕਮ ਦਿੱਤਾ। ਅੱਜ ਹਾਈ ਕੋਰਟ ਵਿਚ ਰਮਨ ਅਰੋੜਾ ਦੇ ਕੁੜਮ ਨੂੰ ਲੈ ਕੇ ਸੁਣਵਾਈ ਹੋਈ, ਜਿੱਥੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਤੈਅ ਕੀਤੀ ਹੈ।