JALANDHAR WEATHER

ਭਾਰਤੀ-ਪਾਕਿ ਸਰਹੱਦ 'ਤੇ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ, ਪਿਸਤੌਲ, ਹੈਰੋਇਨ ਤੇ ਡਰੋਨ ਫੜੇ

ਅਟਾਰੀ (ਅੰਮ੍ਰਿਤਸਰ), 28 ਜੁਲਾਈ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬੀਐਸਐਫ ਨੇ ਭਾਰਤਾ-ਪਾਕਿ ਸਰਹੱਦ 'ਤੇ ਹੈਰੋਇਨ ਅਤੇ ਪਿਸਤੌਲ ਨਾਲ ਭਰੇ 4 ਡਰੋਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੀਐਸਐਫ ਦੇ ਪੰਜਾਬ ਸੈਕਟਰ ਦੇ ਜਵਾਨਾਂ ਵਲੋਂ ਵੱਖ-ਵੱਖ ਸਰਹੱਦ 'ਤੇ ਰਾਤ ਸਮੇਂ ਡਿਊਟੀ ਕਰਦਿਆਂ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਆਪਣੀਆਂ ਅਣਥੱਕ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ, ਅੰਮ੍ਰਿਤਸਰ ਸੈਕਟਰ ਸਰਹੱਦ 'ਤੇ ਵੱਖ-ਵੱਖ ਘਟਨਾਵਾਂ ਵਿਚ ਇਕ ਪਿਸਤੌਲ ਅਤੇ ਹੈਰੋਇਨ ਸਮੇਤ 4 ਡਰੋਨ ਜ਼ਬਤ ਕੀਤੇ। 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ, ਡਿਊਟੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਿੰਡ-ਪੁਲਮੋਰਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਖੇਤਰ ਤੋਂ 3 ਡੀਜੇਆਈ ਮੈਵਿਕ 3 ਕਲਾਸਿਕ ਡਰੋਨ, 1 ਪਿਸਤੌਲ ਅਤੇ 2 ਹੈਰੋਇਨ ਪੈਕੇਟ ਵਜ਼ਨ 1.150 ਕਿਲੋਗ੍ਰਾਮ ਬਰਾਮਦ ਕੀਤੇ। ਡਰੋਨਾਂ ਨਾਲ ਜੁੜਿਆ ਇਕ-ਇਕ ਪੈਕੇਟ ਮਿਲਿਆ। ਬੀਐਸਐਫ ਵਲੋਂ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਇਕ ਸਾਂਝੇ ਸਰਚ ਆਪ੍ਰੇਸ਼ਨ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਿੰਡ ਡੱਲ, ਤਰਨਤਾਰਨ ਦੇ ਨਾਲ ਲੱਗਦੇ ਇਕ ਖੇਤੀ ਖੇਤਰ ਤੋਂ 1 ਡੀਜੇਆਈ ਏਆਈਆਰ 3 ਡਰੋਨ ਬਰਾਮਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ