ਆਪ੍ਰੇਸ਼ਨ ਸੰਧੂਰ ਦੌਰਾਨ ਐਸ-400 ਸਿਸਟਮ ਦੀ ਵੱਡੀ ਭੂਮਿਕਾ ਰਹੀ - ਏਅਰ ਚੀਫ ਮਾਰਸ਼ਲ ਏ.ਪੀ. ਸਿੰਘ

ਨਵੀਂ ਦਿੱਲੀ, 9 ਅਗਸਤ-ਆਪ੍ਰੇਸ਼ਨ ਸੰਧੂਰ 'ਤੇ ਬੋਲਦੇ ਹੋਏ ਹਵਾਈ ਸੈਨਾ ਦੇ ਮੁਖੀ, ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਕਿਹਾ ਕਿ ਸਾਡੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਸ਼ਾਨਦਾਰ ਕੰਮ ਕੀਤਾ ਹੈ। ਐਸ-400 ਪ੍ਰਣਾਲੀ, ਜੋ ਅਸੀਂ ਹਾਲ ਹੀ ਵਿਚ ਖਰੀਦੀ ਸੀ, ਇਕ ਗੇਮ-ਚੇਂਜਰ ਰਹੀ ਹੈ। ਉਸ ਪ੍ਰਣਾਲੀ ਦੀ ਰੇਂਜ ਨੇ ਸੱਚਮੁੱਚ ਉਨ੍ਹਾਂ ਦੇ ਜਹਾਜ਼ਾਂ ਨੂੰ ਉਨ੍ਹਾਂ ਦੇ ਹਥਿਆਰਾਂ ਤੋਂ ਦੂਰ ਰੱਖਿਆ ਹੈ, ਜਿਵੇਂ ਕਿ ਉਨ੍ਹਾਂ ਕੋਲ ਲੰਬੀ ਦੂਰੀ ਦੇ ਗਲਾਈਡ ਬੰਬ, ਉਹ ਉਨ੍ਹਾਂ ਵਿਚੋਂ ਕਿਸੇ ਇਕ ਦੀ ਵੀ ਵਰਤੋਂ ਨਹੀਂ ਕਰ ਸਕੇ ਕਿਉਂਕਿ ਉਹ ਪ੍ਰਣਾਲੀ ਵਿਚ ਦਾਖਲ ਨਹੀਂ ਹੋ ਸਕੇ।