ਪਾਣੀ ਦੇਖਣ ਗਏ ਵਹਾਅ ’ਚ ਰੁੜੇ ਨੌਜਵਾਨ ਦੀ ਮਿਲੀ ਲਾਸ਼

ਨਸਰਾਲਾ, (ਹੁਸ਼ਿਆਰਪੁਰ), 21 ਅਗਸਤ (ਸਤਵੰਤ ਸਿੰਘ ਥਿਆੜਾ)- ਹਰਗੜ੍ਹ ਨਜ਼ਦੀਕ ਭੰਗੀ ਚੋਅ ਵਿਚ ਆਏ ਪਾਣੀ ਨੂੰ ਦੇਖਣ ਗਏ ਤਿੰਨ ਦੋਸਤਾਂ ਵਿਚੋਂ ਇਕ ਨੌਜਵਾਨ ਦੇ ਤੇਜ਼ ਵਹਾਅ ਪਾਣੀ ਵਿਚ ਰੁੜ੍ਹ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ ਬਲਜਿੰਦਰ ਸਿੰਘ (35) ਪੁੱਤਰ ਗੁਰਦਿਆਲ ਸਿੰਘ ਪਿੰਡ ਫਤਿਹਗੜ੍ਹ ਨਿਆੜਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਚੋਅ ’ਚ ਆਇਆ ਪਾਣੀ ਦੇਖਣ ਗਿਆ ਤੇ ਅਚਾਨਕ ਇਸ ਦਾ ਪੈਰ ਖਿਸਕਣ ਕਰਨ ਇਹ ਪਾਣੀ ਵਿਚ ਰੁੜ੍ਹ ਗਿਆ।
ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਾਤ ਦੇ ਹਨੇਰੇ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਵੇਰੇ ਪੁਲਿਸ ਪ੍ਰਸਾਸ਼ਨ ਅਤੇ ਪਿੰਡ ਵਾਸੀਆਂ ਦੀ ਜਦੋ ਜਹਿਦ ਨਾਲ ਲੱਭਣ ’ਤੇ ਨੌਜਵਾਨ ਦੀ ਲਾਸ਼ ਪਾਣੀ ਦੇ ਕਿਨਾਰੇ ਲੱਗੀ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਂਦਿਆ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।