ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਐਕਟਿਵਾ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

ਫੁੱਲਾਂਵਾਲ, (ਲੁਧਿਆਣਾ), 21 ਅਗਸਤ (ਮਨਜੀਤ ਸਿੰਘ ਦੁੱਗਰੀ)- ਬੀਤੀ ਦੇਰ ਰਾਤ 200 ਫ਼ੁੱਟੀ ਮਿਸਿੰਗ ਲਿੰਕ ਸੜਕ ਸਥਿਤ ਫਲਾਵਰ ਚੌਂਕ ਲਾਗੇ ਇਕ ਤੇਜ਼ ਰਫ਼ਤਾਰ ਕਾਰ ਨੰਬਰ ਪੀ.ਬੀ 28 ਐਚ. 3258 ਵਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰ ਦੇਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਵਿਕਾਸ ਸ਼ਰਮਾ, 30 ਸਾਲ, ਵਾਸੀ ਗੋਲਡਨ ਐਵਨਿਊ ਧਾਂਦਰਾ ਸੜਕ ਵਜੋਂ ਹੋਈ ਹੈ, ਜੋ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਹ ਐਕਟਿਵਾ ਨੂੰ 300 ਮੀਟਰ ਤੱਕ ਘੜੀਸ ਕੇ ਲੈ ਗਈ ਅਤੇ ਕਾਰ ਦਾ ਟਾਇਰ ਵੀ ਫਟ ਗਿਆ, ਜਿਸ ਨੂੰ ਕਾਰ ਚਾਲਕ ਕਮਲਪ੍ਰੀਤ ਸਿੰਘ ਜੀ.ਕੇ ਵਿਹਾਰ ਧਾਂਦਰਾ ਸੜਕ, ਜੋ ਰਾਹਗੀਰਾਂ ਮੁਤਾਬਕ ਨਸ਼ੇ ਦੀ ਹਾਲਤ ਵਿਚ ਸੀ, ਮੌਕੇ ’ਤੋਂ ਉਸੇ ਹਾਲਤ ਵਿਚ ਭਜਾ ਕੇ ਲੈ ਗਿਆ।