ਪੰਜਗਰਾਈਂ ਕਲਾਂ ਦੇ 32 ਸਾਲਾ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਦੀ ਮੌਤ

ਪੰਜਗਰਾਈਂ ਕਲਾਂ, (ਫਰੀਦਕੋਟ) 21 ਅਗਸਤ (ਸੁਖਮੰਦਰ ਸਿੰਘ ਬਰਾੜ)- ਅੱਜ ਸਾਢੇ ਸੱਤ ਵਜੇ ਦੇ ਕਰੀਬ ਪੰਜਗਰਾਈਂ ਕਲਾਂ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਬਰਾੜ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਪਿੰਦਰ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਕੈਨੇਡਾ ਦੀ ਧਰਤੀ ’ਤੇ ਵੀ ਆਪਣੀ ਕਬੱਡੀ ਦੇ ਜ਼ੌਹਰ ਦਿਖਾ ਕੇ ਆਇਆ ਸੀ। ਉਹ ਲੰਮਾ ਸਮਾਂ ਕਬੱਡੀ ਦੇ ਖੇਡ ਮੈਦਾਨ ਤੋਂ ਦੂਰ ਰਿਹਾ। ਅੱਜ ਉਸ ਦੀ ਖੇਤ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੰਜਗਰਾਈਂ ਕਲਾਂ ਵਿਚ ਉਦਾਸੀ ਦਾ ਮਾਹੌਲ ਹੈ।