JALANDHAR WEATHER

ਨੌਜਵਾਨ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ

ਵੇਰਕਾ, (ਅੰਮ੍ਰਿਤਸਰ), 21 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਖੇਤਰ ਵਿਚ ਇਕ ਲੜਕੀ ਦੁਆਰਾ ਪ੍ਰੇਮ ਸੰਬੰਧਾਂ ਤੋਂ ਇਨਕਾਰ ਕਰਨ ’ਤੇ ਇਕ 25 ਸਾਲ ਦੇ ਨੌਜਵਾਨ, ਜਿਸ ਦੀ ਪਹਿਚਾਣ ਰਮਨਵੀਰ ਸਿੰਘ ਵਜੋ ਹੋਈ ਹੈ, ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਬਰਾਂ ਤੋਂ ਪ੍ਰਾਪਤ ਵੇਰਵੇ ਮੁਤਾਬਕ ਉਕਤ ਨੌਜਵਾਨ ਇਕ ਲੜਕੀ ਨਾਲ ਪਿਆਰ ਕਰਦਾ ਸੀ ਤੇ ਦੋਵੇਂ ਘੁੰਮਦੇ ਵੀ ਰਹਿੰਦ ਸਨ ਤੇ ਲੰਘੇ ਦਿਨ ਲੜਕੀ ਨੇ ਪ੍ਰੇਮ ਸੰਬੰਧ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈਕੇ ਮਾਮਲਾ ਦਰਜ ਕਰਨ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ